ਮੌਸਮ ਦੀ ਮਾਰ ਹੇਠ ਪੰਜਾਬ ਦਾ ਕਿਸਾਨ: ਕਣਕ ਅਤੇ ਝੋਨੇ ਦੀ ਫਸਲ ਦੇ ਨੁਕਸਾਨ ਨੇ ਤੋੜੀਆਂ ਲੱਕ.
ਐਂਕਰ ਲਿੰਕ: ਪੰਜਾਬ ਦਾ ਅੰਨਦਾਤਾ ਅੱਜ ਬੇਹੱਦ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਕੁਦਰਤ ਦੀ ਮਾਰ ਅਤੇ ਸਰਕਾਰਾਂ ਦੀ ਬੇਰੁਖ਼ੀ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਵਾਹ ਦਿੱਤੀਆਂ ਹਨ। ਝੋਨੇ ਦੀ ਫਸਲ ਤੋਂ ਬਾਅਦ ਹੁਣ ਕਣਕ ਦੀ ਫਸਲ ’ਤੇ ਪਈ ਮੌਸਮ ਦੀ ਮਾਰ ਨੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਸੁਣੋ ਕੀ ਕਹਿਣਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਦਾ।”
ਪੰਜਾਬ ਵਿੱਚ ਇਸ ਵਾਰ ਕੁਦਰਤ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਗੋਵਿੰਦਰ ਸਿੰਘ ਮੰਗਵਾਲ ਅਨੁਸਾਰ, ਪਹਿਲਾਂ ਝੋਨੇ ਦੀ ਫਸਲ ਵੇਲੇ ਹੋਈ ਭਾਰੀ ਬਾਰਿਸ਼ ਅਤੇ ‘ਕਾਲੇ ਤੇਲੇ’ ਦੇ ਹਮਲੇ ਕਾਰਨ ਝਾੜ ਵਿੱਚ 30 ਤੋਂ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਕਿਸਾਨਾਂ ਨੂੰ ਉਮੀਦ ਸੀ ਕਿ ਕਣਕ ਦੀ ਫਸਲ ਇਸ ਘਾਟੇ ਨੂੰ ਪੂਰਾ ਕਰੇਗੀ, ਪਰ ਇੱਥੇ ਵੀ ਕਿਸਮਤ ਨੇ ਸਾਥ ਨਹੀਂ ਦਿੱਤਾ।

ਮੌਸਮ ਵਿੱਚ ਅਚਾਨਕ ਆਈ ਤਬਦੀਲੀ, ਸਮੇਂ ਤੋਂ ਪਹਿਲਾਂ ਵਧੀ ਗਰਮੀ ਅਤੇ ਫਿਰ ਤੇਜ਼ ਤੂਫਾਨ ਦੇ ਨਾਲ ਹੋਈ ਗੜੇਮਾਰੀ ਨੇ ਕਣਕ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੰਗਵਾਲ ਸਾਹਿਬ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਫਸਲ ਦਾ ਵੀ 25 ਫੀਸਦੀ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ। ਸਥਿਤੀ ਹੋਰ ਵੀ ਗੰਭੀਰ ਹੈ ਉਨ੍ਹਾਂ ਕਿਸਾਨਾਂ ਲਈ ਜੋ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਪੰਜਾਬ ਦੇ ਲਗਭਗ 88 ਫੀਸਦੀ ਕਿਸਾਨਾਂ ਕੋਲ ਸਿਰਫ਼ 2 ਤੋਂ 4 ਏਕੜ ਜ਼ਮੀਨ ਹੈ। ਜ਼ਮੀਨਾਂ ਦੇ ਠੇਕੇ ਲਗਾਤਾਰ ਵਧ ਰਹੇ ਹਨ, ਜਦਕਿ ਫਸਲਾਂ ਦੇ ਭਾਅ ਉਸ ਰਫਤਾਰ ਨਾਲ ਨਹੀਂ ਵਧੇ।
ਬਾਈਟ ਕਿਸਾਨ
ਕਿਸਾਨ ਆਗੂਆਂ ਨੇ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਿਸਾਨ ਪੱਖੀ ਨਹੀਂ, ਸਗੋਂ ਪੂੰਜੀਪਤੀਆਂ ਦੇ ਹੱਕ ਵਿੱਚ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਕੁਦਰਤੀ ਮਾਰ ਝੱਲ ਰਹੇ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾਵੇ।
