ਸ਼ੇਰੋਂ ਵਿੱਚ ਅਕਾਲੀ ਦਲ ਨੂੰ ਵੱਡਾ ਬਲ—ਸੈਂਕੜੇ ਆਗੂ ਆਪ ਛੱਡ ਕੇ ਸ਼ਾਮਿਲ
ਅੱਜ ਸ਼ੇਰੋਂ ਵਿੱਖੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੈਂਕੜੇ ਸਰਪੰਚਾਂ,ਪੰਚਾਂ,ਬਲਾਕ ਸੰਮਤੀ ਮੈਂਬਰਾਂ ਅਤੇ ਜਿਲਾ ਪ੍ਰੀਸ਼ਦ ਮੈਂਬਰ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ।
ਸ.ਅਵਤਾਰ ਸਿੰਘ ਬਿੱਲਾ ਸਰਪੰਚ ਸ਼ੇਰੋਂ,ਉਨ੍ਹਾਂ ਦੀ ਪਤਨੀ ਬੀਬੀ ਰਮਨਦੀਪ ਕੌਰ ਅਤੇ ਉਨ੍ਹਾਂ ਦੀ ਮਾਤਾ ਦਰਸ਼ਨ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਸ਼ਲਾਘਾ ਕਰਦਾ ਹਾਂ,ਜਿਨ੍ਹਾਂ ਨੇ ਜਿੱਥੇ ਆਪ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਨਾਲ ਬਾਕੀ ਸਾਰਿਆਂ ਨੂੰ ਵੀ ਪੰਜਾਬ ਵਿਰੋਧੀ ਪਾਰਟੀਆਂ ਆਪ ਅਤੇ ਕਾਂਗਰਸ ਨੂੰ ਛੱਡ ਕੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਵਿੱਚ ਆਪਣਾ ਭਰੋਸਾ ਪ੍ਰਗਟ ਕਰਨ ਲਈ ਪ੍ਰੇਰਿਆ।

ਅੱਜ ਸ਼ੇਰੋਂ ਪਿੰਡ ਵਿੱਖੇ ਹੋਈ ਰੈਲੀ ਵਿੱਚ ਹੋਏ ਲਾਮਿਸਾਲ ਇਕੱਠ ਅਤੇ ਖਾਸ ਕਰਕੇ ਇਕੱਠ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਸਮਾਂ ਅਕਾਲੀ ਦਲ ਦਾ ਹੈ।ਅੱਜ ਦੇ ਇਸ ਇਕੱਠ ਵਿੱਚ ਅਕਾਲੀ ਦਲ ਦੀ ਲਹਿਰ ਪ੍ਰਤੱਖ ਨਜਰ ਆਈ।
